ਇੱਕ ਅਧੂਰੀ ਚੀਖ Poem by Radha Vaani

ਇੱਕ ਅਧੂਰੀ ਚੀਖ

Rating: 5.0

ਇਕ ਚੀਖ ਮੇਰੇ ਅੰਦਰ
ਕਹਿਣਾ ਚਾਹੁੰਦੀ ਬੋਹਤ ਕੁਝ
ਇਕ ਧੀ ਅਧੂਰੀ ਸੀ
ਇਕ ਆਸ ਜਰੂਰੀ ਸੀ
ਆਸ ਵੀ ਹੋਈ ਤਾਰ ਤਾਰ
ਦਿਲ ਵੀ ਟੁੱਟਿਆ ਵਾਰ ਵਾਰ

ਨਾ ਕੋਈ ਧੀ ਨੂੰ ਸਮਝਿਆ
ਨਾ ਕੋਈ ਨੂੰਹ ਨੂੰ ਸਮਝਿਆ
ਦੋਨਾਂ ਦੇ ਬੁੱਲ੍ਹਾਂ ਅੰਦਰ
ਇਕ ਚੀਖ ਦਬ ਕੇ ਰਹਿ ਗਈ

ਧੀ ਬੋਲੇ ਤਾ ਬਚਪਨ
ਨੂਹ ਬੋਲੇ ਤਾਂ ਤੇਜ਼
ਧੀ ਦੀਆਂ ਗਲਤੀਆਂ ਮਾਫ਼
ਪਰ ਨੂੰਹ ਨੂੰ ਦਿੱਤਾ ਪਰਦੇਸ।।

ਕਦੀ ਕਦੀ ਜੀ ਕਰਦਾ
ਕੇ ਖੁੱਲ ਕੇ ਚੀਖ਼ਾਂ ਮਾਰਾ
ਫਿਰ ਯਾਦ ਆਂਦਾ ਹੈ
ਕੇ ਨੂੰਹ ਨੂੰ ਤਾਂ ਚੀਖ ਮਾਰਨਾ ਵ ਭੁੱਲਣਾ ਪੈਂਦਾ ਹੈ।।

POET'S NOTES ABOUT THE POEM
Please read it by heart
COMMENTS OF THE POEM
READ THIS POEM IN OTHER LANGUAGES
Close
Error Success