ਦਿਨ ਬ ਦਿਨ ਤੇਰੀ ਉਮਰ ਘੱਟਦੀ ਜਾ ਰਹੀ ਹੈ
ਜਿੰਦਗੀ ਤੇਰੀ ਮੌਤ ਵੱਲ ਵਧਦੀ ਜਾ ਰਹੀ ਹੈ
ਹੌਲੀ ਹੌਲੀ ਇਹ ਸਰੀਰ ਬੁੱਢਾ ਹੋ ਰਿਹਾ ਹੈ
ਕੀ ਅੱਖਾਂ ਕੀ ਕੰਨ ਸਭ ਕਮਜ਼ੋਰ ਹੋ ਗਿਆ ਹੈ
ਹੌਲੀ ਹੌਲੀ ਪੁੱਤਰਾਂ ਦਾ ਵੀ ਸੁਭਾਅ ਬਦਲ ਗਿਆ ਹੈ
ਹੁਣ ਇਨੂੰ ਇਹ ਪਿਉ ਬੋਝ ਲੱਗ ਰਿਹਾ ਹੈ
ਜਿਨ੍ਹਾਂ ਲਈ ਤੂੰ ਦਿਨ ਰਾਤ ਕਮਾਉਂਦਾ ਹੁੰਦਾ ਸੀ
ਉਹਨਾਂ ਦੀਆਂ ਸਾਰੀਆਂ ਮੰਗਾ ਪੁਰੀਆ ਕਰਾਉਂਦਾ ਹੁੰਦਾ ਸੀ
ਹੁਣ ਓਹੀ ਪੁੱਤਰ ਤੈਨੂੰ ਬਜ਼ੁਰਗ ਆਸ਼ਰਮ ਛੱਡ ਗਿਆ ਹੈ
ਤੇਰੇ ਕੀਤੇ ਪਰਉਪਕਾਰ ਉਹ ਸਭ ਭੁੱਲ ਗਿਆ ਹੈ
ਐ ਪੁੱਤਰ ਇਕ ਦਿਨ ਤੂੰ ਵੀ ਬਜ਼ੁਰਗ ਹੋ ਜਾਵੇਗਾ
ਤਦ ਤੈਨੂੰ ਆਪਣਾ ਪਿਤਾ ਬਹੁਤ ਯਾਦ ਆਵੇਗਾ
ਜਦ ਤੇਰੇ ਪੁੱਤਰ ਵੀ ਤੈਨੂੰ ਇਸੀ ਆਸ਼ਰਮ ਛੱਡ ਆਉਣਗੇ
ਤਦ ਤੈਨੂੰ ਆਪਣੇ ਕੀਤੇ ਪਾਪ ਬਹੁਤ ਯਾਦ ਆਉਣਗੇ
ਸਾਡਾ ਕੀ ਹੈ
ਹੌਲੀ ਹੌਲੀ ਇਹ ਸਰੀਰ ਮਾਰਦਾ ਜਾ ਰਿਹਾ ਹੈ
ਹੁਣ ਤਾਂ ਇਹ ਕਾਲ ਵੀ ਨੇੜੇ ਆ ਗਿਆ ਹੈ
ਦਿਨ ਬ ਦਿਨ ਤੇਰੀ ਉਮਰ ਘੱਟਦੀ ਜਾ ਰਹੀ ਹੈ
ਜਿੰਦਗੀ ਤੇਰੀ ਮੌਤ ਵੱਲ ਵਧਦੀ ਜਾ ਰਹੀ ਹੈ……..
This poem has not been translated into any other language yet.
I would like to translate this poem